ਬਠਿੰਡਾ ਵਿੱਚ ਲੁੱਟ ਦੇ ਮਾਮਲੇ ਵਿੱਚ 7 ਆਰੋਪੀ ਗਿਰਫਤਾਰ


ਬਠਿੰਡਾ ਵਿੱਚ ਲੁੱਟ ਦੇ ਮਾਮਲੇ ਵਿੱਚ 7 ਆਰੋਪੀ ਗਿਰਫਤਾਰ

ਬਾਈਕ ਅਤੇ ਰਾੱਡ ਸਮੇਤ ਨਗਦੀ ਬਰਾਮਦ, ਪੈਟ੍ਰੋਲ ਪੰਪ ਕਰਮਚਾਰੀ ਤੋਂ ਲੁੱਟੇ ਸੀ 5 ਲੱਖ

ਬਠਿੰਡਾ ਵਿੱਚ ਲੁੱਟ ਦੇ ਮਾਮਲੇ ਵਿੱਚ 7 ਆਰੋਪੀ ਗਿਰਫਤਾਰ
ਬਠਿੰਡਾ ਵਿੱਚ ਲੁੱਟ ਦੇ ਮਾਮਲੇ ਵਿੱਚ 7 ਆਰੋਪੀ ਗਿਰਫਤਾਰ

ਪੰਜਾਬ ਦੇ ਬਠਿੰਡੇ ਵਿੱਚ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ 7 ਆਰੋਪੀਆਂ ਨੂੰ ਗਿਰਫਤਾਰ ਕੀਤਾ ਹੈ। ਬੀਤੇ ਦਿਨ ਥਾਣਾ ਸਦਰ ਏਰੀਆ ਵਿੱਚ ਪਿੰਡ ਜੱਸੀ ਬਾਗਵਾਲੀ ਅਤੇ ਜੋਧਪੁਰ ਰੋਮਾਣਾ ਦੇ ਰਾਸਤੇ ਵਿੱਚ ਪੈਟ੍ਰੋਲ ਪੰਪ ਕਰਮਚਾਰੀ ਤੋਂ ਹੋਈ ਪੰਜ ਲੱਖ ਦੀ ਲੁੱਟ ਦੇ ਮਾਮਲੇ ਵਿੱਚ ਇਹ ਸਾਰੇ ਆਰੋਪੀ ਸ਼ਾਮਿਲ ਸੀ। ਪੁਲਿਸ ਨੇ ਉਨ੍ਹਾਂ ਤੋਂ ਲੁੱਟ ਦੀ ਰਕਮ ਅਤੇ ਲੋਹੇ ਦੀ ਰਾੱਡ ਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ।

ਪੁਲਿਸ ਦੁਆਰਾ ਫੜੇ ਗਏ ਆਰੋਪੀਆਂ ਦੀ ਪਛਾਣ ਜਸਵੀਰ ਸਿੰਘ ਉਰਫ ਜੱਸਾ, ਅਜੈਬ ਸਿੰਘ ਉਰਫ ਬਿੱਲਾ, ਅਵਤਾਰ ਸਿੰਘ ਉਰਫ ਮੋਟਾ, ਸੁਖਬੀਰ ਸਿੰਘ ਉਰਫ ਬੰਟੀ, ਜਗਜੀਤ ਸਿੰਘ ਉਰਫ ਜੱਗਾ, ਬੋਬੀ ਸਿੰਘ ਅਤੇ ਨਗਵੀਰ ਸਿੰਘ ਦੇ ਤੌਰ ਤੇ ਹੋਈ ਹੈ।

ਬਾਈਕ ਤੇ ਰਾੱਡ ਨਾਲ ਕੀਤੇ ਹਮਲੇ

ਜਿਲ੍ਹਾ ਪੁਲਿਸ ਦੇ ਪ੍ਰਵੱਕਤਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਪਿੰਡ ਜੋਧਪੁਰ ਰੋਮਾਣਾ ਵਿੱਚ ਸਥਿਤ ਰਿਲਾਇੰਸ ਪੈਟ੍ਰਲ ਪੰਪ ਦਾ ਇੱਕ ਵਰਕਰ ਜਦ ਪੰਪ ਤੋਂ ਪੰਜ ਲੱਖ ਰੁਪਏ ਦੀ ਨਗਦੀ ਲੈ ਕੇ ਰਵਾਨਾ ਹੋਇਆ, ਤਾਂ ਪੰਪ ਤੇ ਮੌਜੂਦ ਜਸਵੀਰ ਸਿੰਘ ਜੱਸਾ ਨੇ ਆਪਣੇ ਸਾਥੀਆਂ ਨੂੰ ਸੂਚਨਾ ਦਿੱਤੀ ਕਿ ਕਰਮਚਾਰੀ ਨਗਦੀ ਲੈ ਕੇ ਰਵਾਨਾ  ਹੋ ਚੁੱਕਿਆ ਹੈ।

ਪ੍ਰਵੱਕਤਾ ਨੇ ਦੱਸਿਆ ਕਿ ਜਦ ਪੰਪ ਦਾ ਕਰਮਚਾਰੀ ਪਿੰਡ ਜੱਸੀ ਪੋ ਵਾਲੀ ਅਤੇ ਜੋਧਪੁਰਾ ਰੋਮਾਣਾ ਦੇ ਰਾਸਤੇ ਵਿੱਚ ਜਸਵੀਰ ਦੇ ਸਾਥੀਆਂ ਨੇ ਕਰਮਚਾਰੀ ਨੂੰ ਘੇਰ ਲਿਆ ਅਤੇ ਲੋਹੇ ਦੀ ਰਾੱਡ ਨਾਲ ਉਸਦੇ ਮੋਟਰਸਾਈਕਲ ਤੇ ਹਮਲਾ ਕਰ ਉਸਨੂੰ ਰੋਕ ਲਿਆ। ਜਿਸ ਦੇ ਬਾਦ ਸਾਰੇ ਆਰੋਪੀ ਕਰਮਚਾਰੀ ਦੇ ਪੰਜ ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ।

ਪੁਲਿਸ ਨੇ ਖੰਗਾਲਿਆ CCTV

ਪੁਲਿਸ ਪ੍ਰਵੱਕਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਪੁਲਿਸ ਦੀ ਵੱਖ-ਵੱਖ ਟੀਮਾਂ ਦੁਆਰਾ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੇ ਦੌਰਾਨ ਪੁਲਿਸ ਨੇ ਪੰਪ ਦੇ ਸੀਸੀਟੀਵੀ ਫੁਟੇਜ ਨੂੰ ਕਬਜੇ ਚ ਲੈਕੇ ਬਣਦੀ ਜਾਂਚ ਕੀਤੀ। ਉਸ ਸਮੇਂ ਤੇ ਪੰਪ ਤੇ ਮੌਜੂਦ ਬਾਹਰੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ, ਤਾਂ ਇਸ ਪੂਰੇ ਮਾਮਲੇ ਦਾ ਖੁਲਾਸਾ ਹੋ ਗਿਆ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਜਸਵੀਰ ਸਿੰਘ ਜੱਸਾ ਨਾਮਕ ਨੌਜਵਾਨ ਸੋਮਵਾਰ ਨੂੰ ਇਸ ਪੈਟ੍ਰੋਲ ਪੰਪ ਤੇ ਮੌਜੂਦ ਸੀ।

ਆਰੋਪੀਆਂ ਨੂੰ ਅਦਾਲਤ ਵਿੱਚ ਕੀਤਾ ਜਾਏਗਾ ਪੇਸ਼

ਜਦ ਉੱਥੋਂ ਦੇ ਪੰਪ ਦਾ ਕਰਮਚਾਰੀ ਨਗਦੀ ਲੈ ਕੇ ਰਵਾਨਾ ਹੋਇਆ ਤਾਂ ਉਸਨੇ ਅਪਣੇ ਸਾਥੀਆਂ ਨੂੰ ਸੂਚਨਾ ਦੇ ਦਿੱਤੀ ਸੀ। ਜਿਸ ਦੇ ਬਾਅਦ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸੱਤੇ ਆਰੋਪੀਆਂ ਨੂੰ ਗਿਰਫਤਾਰ ਕਰ ਲਿਆ। ਪੁਲਿਸ ਦੁਆਰਾ ਹੁਣ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਏਗਾ।

 

Loading


Leave a Reply

Your email address will not be published. Required fields are marked *